1ਇਹ ਪਰਿਵਾਰ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਦਰਜ ਕੀਤੇ ਗਏ ਲੋਕ ਹਨ ਜੋ ਅਰਤਹਸ਼ਸ਼ਤਾ ਰਾਜਾ ਦੇ ਰਾਜ ਦੌਰਾਨ ਬਾਬੇਲ ਤੋਂ ਮੇਰੇ ਨਾਲ ਆਏ ਸਨ:
2ਫੀਨਹਾਸ ਦੀ ਵੰਸ਼ਾਵਲੀ ਵਿੱਚੋਂ: ਗੇਰਸ਼ੋਨ; ਈਥਾਮਾਰ ਦੀ ਵੰਸ਼ਾਵਲੀ ਵਿੱਚੋਂ: ਦਾਨੀਏਲ; ਦਾਵੀਦ ਦੀ ਵੰਸ਼ਾਵਲੀ ਵਿੱਚੋਂ: ਹਤੂਸ਼
3ਸ਼ਕਨਯਾਹ ਦੀ ਵੰਸ਼ਾਵਲੀ ਵਿੱਚੋਂ; ਪਾਰੋਸ਼ ਦੀ ਵੰਸ਼ਾਵਲੀ ਵਿੱਚੋਂ: ਜ਼ਕਰਯਾਹ ਅਤੇ ਉਸ ਦੇ ਨਾਲ 150 ਆਦਮੀ ਦਰਜ ਕੀਤੇ ਗਏ ਸਨ;
4ਪਹਥ-ਮੋਆਬ ਦੀ ਵੰਸ਼ਾਵਲੀ ਵਿੱਚੋਂ: ਜ਼ਰਹਯਾਹ ਦਾ ਪੁੱਤਰ ਅਲੀਹੋਏਨਈ ਅਤੇ ਉਸ ਦੇ ਨਾਲ 200 ਆਦਮੀ;
5ਜ਼ੱਤੂ ਦੀ ਵੰਸ਼ਾਵਲੀ ਵਿੱਚੋਂ: ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ ਉਸਦੇ ਨਾਲ 300 ਆਦਮੀ;