15ਫਿਰ, ਦੋਸ਼ ਰਹਿਤ, ਤੂੰ ਆਪਣਾ ਚਿਹਰਾ ਉੱਚਾ ਕਰੇਗਾ; ਤੂੰ ਬਿਨਾਂ ਕਿਸੇ ਡਰ ਦੇ ਦ੍ਰਿੜ੍ਹ ਰਹੇਗਾ।
16ਤੂੰ ਆਪਣੀ ਮੁਸੀਬਤ ਨੂੰ ਜ਼ਰੂਰ ਭੁੱਲ ਜਾਵੇਗਾ, ਇਸ ਨੂੰ ਸਿਰਫ ਲੰਘ ਗਏ ਪਾਣੀ ਵਾਂਗ ਹੀ ਯਾਦ ਕਰੇਗਾ।
17ਜੀਵਨ ਦੁਪਹਿਰ ਨਾਲੋਂ ਚਮਕਦਾਰ ਹੋ ਜਾਵੇਗਾ, ਅਤੇ ਹਨੇਰਾ ਸਵੇਰ ਵਰਗਾ ਹੋ ਜਾਵੇਗਾ।
18ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ; ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।
19ਜਦ ਤੂੰ ਲੇਟੇਗਾ, ਤਾਂ ਤੈਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ, ਅਤੇ ਬਹੁਤ ਸਾਰੇ ਤੇਰੇ ਪੱਖ ਵਿੱਚ ਹੋਣਗੇ।