ਅੱਯੋਬ 11

ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ; ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।

Job 11:18 (UKJV) And you shall be secure, because there is hope; yea, you shall dig about you, and you shall take your rest in safety.

16ਤੂੰ ਆਪਣੀ ਮੁਸੀਬਤ ਨੂੰ ਜ਼ਰੂਰ ਭੁੱਲ ਜਾਵੇਗਾ, ਇਸ ਨੂੰ ਸਿਰਫ ਲੰਘ ਗਏ ਪਾਣੀ ਵਾਂਗ ਹੀ ਯਾਦ ਕਰੇਗਾ।

17ਜੀਵਨ ਦੁਪਹਿਰ ਨਾਲੋਂ ਚਮਕਦਾਰ ਹੋ ਜਾਵੇਗਾ, ਅਤੇ ਹਨੇਰਾ ਸਵੇਰ ਵਰਗਾ ਹੋ ਜਾਵੇਗਾ।

18ਤੂੰ ਸੁਰੱਖਿਅਤ ਹੋਵੇਗਾ, ਕਿਉਂਕਿ ਉਮੀਦ ਹੈ; ਤੂੰ ਆਪਣੇ ਦੁਆਲੇ ਵੇਖੇਗਾ ਅਤੇ ਸ਼ਾਂਤੀ ਵਿੱਚ ਵੱਸੇਗਾ।

19ਜਦ ਤੂੰ ਲੇਟੇਗਾ, ਤਾਂ ਤੈਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ, ਅਤੇ ਬਹੁਤ ਸਾਰੇ ਤੇਰੇ ਪੱਖ ਵਿੱਚ ਹੋਣਗੇ।

20ਪਰ ਦੁਸ਼ਟਾਂ ਦੀਆਂ ਅੱਖਾਂ ਫੇਲ੍ਹ ਹੋ ਜਾਣਗੀਆਂ, ਅਤੇ ਬਚ ਨਿਕਲਣਗੇ। ਅਤੇ ਪ੍ਰਾਣ ਤਿਆਗਣਾ ਹੀ ਉਹਨਾਂ ਦੀ ਆਸ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.