ਅੱਯੋਬ 20

ਭਾਵੇਂ ਉਹ ਲੋਹੇ ਦੇ ਹਥਿਆਰ ਤੋਂ ਭੱਜਦਾ ਹੈ, ਇੱਕ ਪਿੱਤਲ ਦਾ ਤੀਰ ਉਸ ਨੂੰ ਵਿੰਨ੍ਹ ਸੁੱਟੇਗਾ ਹੈ।

Job 20:24 (UKJV) He shall flee from the iron weapon, and the bow of steel shall strike him through.

22ਉਸ ਦੀ ਬਹੁਤੇ ਵਿੱਚ, ਬਿਪਤਾ ਉਸ ਨੂੰ ਘੇਰ ਲਵੇਗੀ; ਦੁੱਖ ਦਾ ਪੂਰਾ ਜ਼ੋਰ ਉਸ ਉੱਤੇ ਆ ਜਾਵੇਗਾ।

23ਜਦੋਂ ਉਹ ਆਪਣਾ ਢਿੱਡ ਭਰ ਲਵੇਗਾ, ਪਰਮੇਸ਼ਵਰ ਆਪਣਾ ਕ੍ਰੋਧ ਉਸ ਦੇ ਵਿਰੁੱਧ ਕੱਢੇਗਾ ਅਤੇ ਉਸ ਉੱਤੇ ਆਪਣੇ ਕ੍ਰੋਧ ਦੀ ਵਰਖਾ ਕਰੇਗਾ।

24ਭਾਵੇਂ ਉਹ ਲੋਹੇ ਦੇ ਹਥਿਆਰ ਤੋਂ ਭੱਜਦਾ ਹੈ, ਇੱਕ ਪਿੱਤਲ ਦਾ ਤੀਰ ਉਸ ਨੂੰ ਵਿੰਨ੍ਹ ਸੁੱਟੇਗਾ ਹੈ।

25ਉਹ ਇਸਨੂੰ ਆਪਣੀ ਪਿੱਠ ਵਿੱਚੋਂ ਬਾਹਰ ਕੱਢਦਾ ਹੈ, ਉਸਦੇ ਜਿਗਰ ਵਿੱਚੋਂ ਚਮਕਦਾ ਬਿੰਦੂ ਹੈ। ਉਸ ਉੱਤੇ ਦਹਿਸ਼ਤ ਆ ਜਾਵੇਗੀ।

26ਪੂਰਾ ਹਨੇਰਾ ਉਸਦੇ ਖਜ਼ਾਨਿਆਂ ਦੀ ਉਡੀਕ ਵਿੱਚ ਹੈ। ਇੱਕ ਅਧੂਰੀ ਅੱਗ ਉਸ ਨੂੰ ਭਸਮ ਕਰ ਦੇਵੇਗੀ ਅਤੇ ਜੋ ਕੁਝ ਉਹ ਦੇ ਤੰਬੂ ਵਿੱਚ ਬਚਿਆ ਹੈ ਉਸਨੂੰ ਖਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.