8“ਕਾਸ਼, ਕਿ ਮੈਂ ਆਪਣੀ ਮੰਗ ਪੂਰੀ ਕਰ ਸਕਾਂ, ਕਿ ਪਰਮੇਸ਼ਵਰ ਉਹੀ ਪ੍ਰਦਾਨ ਕਰਦਾ ਜਿਸਦੀ ਮੈਂ ਉਮੀਦ ਕਰਦਾ ਹਾਂ,
9ਕਿ ਪਰਮੇਸ਼ਵਰ ਮੈਨੂੰ ਕੁਚਲਣ ਲਈ ਤਿਆਰ ਹੋਵੇਗਾ, ਉਹ ਆਪਣਾ ਹੱਥ ਛੱਡ ਦੇਵੇਗਾ ਅਤੇ ਮੇਰੀ ਜਾਨ ਨੂੰ ਵੱਢ ਦੇਵੇਗਾ!
10ਤਦ ਅਜੇ ਵੀ ਇਹ ਮੇਰੀ ਤਸੱਲੀ ਹੁੰਦੀ, ਮੈਂ ਬੇਅੰਤ ਦਰਦ ਵਿੱਚ ਵੀ ਕੁੱਦ ਉੱਠਦਾ, ਕਿ ਮੈਂ ਪਵਿੱਤਰ ਪੁਰਖ ਦੇ ਸ਼ਬਦਾਂ ਦਾ ਵਿਰੋਧ ਨਹੀਂ ਕੀਤਾ ਸੀ।
11“ਮੇਰੇ ਕੋਲ ਕਿਹੜੀ ਤਾਕਤ ਹੈ, ਜਿਸ ਦੀ ਮੈਨੂੰ ਅਜੇ ਵੀ ਉਮੀਦ ਕਰਨੀ ਚਾਹੀਦੀ ਹੈ? ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾ?
12ਕੀ ਮੇਰੇ ਕੋਲ ਪੱਥਰ ਦੀ ਤਾਕਤ ਹੈ? ਕੀ ਮੇਰਾ ਮਾਸ ਪਿੱਤਲ ਦਾ ਹੈ?