17“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ, ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,
18ਅਤੇ ਹਰ ਸਵੇਰ ਨੂੰ ਉਹਨਾਂ ਦੀ ਜਾਂਚ ਕਰੋ ਅਤੇ ਹਰ ਪਲ ਉਹਨਾਂ ਦੀ ਜਾਂਚ ਕਰੋ?
19ਕੀ ਤੁਸੀਂ ਕਦੇ ਮੇਰੇ ਤੋਂ ਨਜ਼ਰ ਨਹੀਂ ਹਟਾਵੋਗੇ, ਜਾਂ ਮੈਨੂੰ ਇੱਕ ਪਲ ਲਈ ਵੀ ਇਕੱਲਾ ਨਹੀਂ ਛੱਡੋਂਗੇ?
20ਜੇ ਮੈਂ ਪਾਪ ਕੀਤਾ ਹੈ, ਤਾਂ ਮੈਂ ਤੇਰਾ ਕੀ ਕੀਤਾ ਹੈ, ਤੂੰ ਜੋ ਸਾਡੇ ਸਾਰੇ ਕੰਮਾਂ ਨੂੰ ਦੇਖਦਾ ਹੈ? ਤੂੰ ਮੈਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਹੈ? ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?
21ਤੂੰ ਮੇਰੇ ਅਪਰਾਧ ਕਿਉਂ ਨਹੀਂ ਮਾਫ਼ ਕਰਦਾ ਅਤੇ ਮੇਰੇ ਪਾਪ ਕਿਉਂ ਨਹੀਂ ਮਾਫ਼ ਕਰਦਾ? ਕਿਉਂ ਜੋ ਮੈਂ ਛੇਤੀ ਹੀ ਮਿੱਟੀ ਵਿੱਚ ਲੇਟ ਜਾਵਾਂਗਾ; ਤੂੰ ਮੈਨੂੰ ਲੱਭੇਗਾ, ਪਰ ਮੈਂ ਫਿਰ ਨਹੀਂ ਰਹਾਂਗਾ।”