16ਮੈਂ ਆਪਣੀ ਜ਼ਿੰਦਗੀ ਨੂੰ ਤੁੱਛ ਸਮਝਦਾ ਹਾਂ; ਮੈਂ ਸਦਾ ਲਈ ਨਹੀਂ ਰਹਾਂਗਾ। ਮੈਨੂੰ ਇਕੱਲੇ ਰਹਿਣ ਦਿਓ; ਮੇਰੇ ਦਿਨਾਂ ਦਾ ਕੋਈ ਮਤਲਬ ਨਹੀਂ ਹੈ।
17“ਮਨੁੱਖ ਜਾਤੀ ਕੀ ਹੈ ਕਿ ਤੁਸੀਂ ਉਹਨਾਂ ਦੀ ਇੰਨ੍ਹੀ ਜ਼ਿਆਦਾ ਵਡਿਆਈ ਕਰੋ, ਕਿ ਤੁਸੀਂ ਉਹਨਾਂ ਨੂੰ ਇੰਨਾ ਧਿਆਨ ਦਿਓ,
18ਅਤੇ ਹਰ ਸਵੇਰ ਨੂੰ ਉਹਨਾਂ ਦੀ ਜਾਂਚ ਕਰੋ ਅਤੇ ਹਰ ਪਲ ਉਹਨਾਂ ਦੀ ਜਾਂਚ ਕਰੋ?
19ਕੀ ਤੁਸੀਂ ਕਦੇ ਮੇਰੇ ਤੋਂ ਨਜ਼ਰ ਨਹੀਂ ਹਟਾਵੋਗੇ, ਜਾਂ ਮੈਨੂੰ ਇੱਕ ਪਲ ਲਈ ਵੀ ਇਕੱਲਾ ਨਹੀਂ ਛੱਡੋਂਗੇ?
20ਜੇ ਮੈਂ ਪਾਪ ਕੀਤਾ ਹੈ, ਤਾਂ ਮੈਂ ਤੇਰਾ ਕੀ ਕੀਤਾ ਹੈ, ਤੂੰ ਜੋ ਸਾਡੇ ਸਾਰੇ ਕੰਮਾਂ ਨੂੰ ਦੇਖਦਾ ਹੈ? ਤੂੰ ਮੈਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਹੈ? ਕੀ ਮੈਂ ਤੇਰੇ ਲਈ ਬੋਝ ਬਣ ਗਿਆ ਹਾਂ?