13ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ? ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ, “ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ”?
14ਪਰ ਹੇ ਪਰਮੇਸ਼ਵਰ, ਤੁਸੀਂ ਦੁਖੀਆਂ ਦੀ ਮੁਸੀਬਤ ਨੂੰ ਵੇਖਦੇ ਹੋ; ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਹੋ ਅਤੇ ਇਸਨੂੰ ਹੱਥ ਵਿੱਚ ਲੈਂਦੇ ਹੋ। ਪੀੜਤ ਤੁਹਾਡੇ ਲਈ ਆਪਣੇ ਆਪ ਨੂੰ ਸੌਂਪ ਦਿੰਦੇ ਹਨ; ਤੂੰ ਅਨਾਥਾਂ ਦਾ ਸਹਾਇਕ ਹੈ।
15ਦੁਸ਼ਟ ਆਦਮੀ ਦੀ ਬਾਂਹ ਤੋੜੋ; ਦੁਸ਼ਟ ਨੂੰ ਉਸਦੀ ਦੁਸ਼ਟਤਾ ਦਾ ਲੇਖਾ ਦੇਣ ਲਈ ਬੁਲਾਓ ਜਦ ਤੱਕ ਹੋਰ ਕੁਝ ਨਾ ਲੱਭੇ।
16ਯਾਹਵੇਹ ਜੁੱਗੋ-ਜੁੱਗ ਲਈ ਰਾਜਾ ਹੈ; ਕੌਮਾਂ ਉਸ ਦੀ ਧਰਤੀ ਤੋਂ ਨਾਸ ਹੋ ਜਾਣਗੀਆਂ।
17ਹੇ ਯਾਹਵੇਹ, ਤੁਸੀਂ ਦੁੱਖੀਆਂ ਦੀ ਇੱਛਾ ਸੁਣਦੇ ਹੋ; ਤੁਸੀਂ ਉਹਨਾਂ ਨੂੰ ਹੌਸਲਾ ਦਿੰਦੇ ਹੋ, ਅਤੇ ਉਹਨਾਂ ਦੀ ਦੁਹਾਈ ਸੁਣਦੇ ਹੋ,