ਜ਼ਬੂਰਾਂ 10

ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ? ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ, “ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ”?

Psalm 10:13 (UKJV) Wherefore does the wicked contemn God? he has said in his heart, You will not require it.

11ਉਹ ਆਪਣੇ ਆਪ ਨੂੰ ਕਹਿੰਦਾ ਹੈ, “ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ; ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।”

12ਉੱਠ, ਹੇ ਯਾਹਵੇਹ! ਹੇ ਪਰਮੇਸ਼ਵਰ, ਆਪਣਾ ਹੱਥ ਉਠਾਓ, ਗਰੀਬ ਨੂੰ ਨਾ ਭੁੱਲੋ।

13ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ? ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ, “ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ”?

14ਪਰ ਹੇ ਪਰਮੇਸ਼ਵਰ, ਤੁਸੀਂ ਦੁਖੀਆਂ ਦੀ ਮੁਸੀਬਤ ਨੂੰ ਵੇਖਦੇ ਹੋ; ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਹੋ ਅਤੇ ਇਸਨੂੰ ਹੱਥ ਵਿੱਚ ਲੈਂਦੇ ਹੋ। ਪੀੜਤ ਤੁਹਾਡੇ ਲਈ ਆਪਣੇ ਆਪ ਨੂੰ ਸੌਂਪ ਦਿੰਦੇ ਹਨ; ਤੂੰ ਅਨਾਥਾਂ ਦਾ ਸਹਾਇਕ ਹੈ।

15ਦੁਸ਼ਟ ਆਦਮੀ ਦੀ ਬਾਂਹ ਤੋੜੋ; ਦੁਸ਼ਟ ਨੂੰ ਉਸਦੀ ਦੁਸ਼ਟਤਾ ਦਾ ਲੇਖਾ ਦੇਣ ਲਈ ਬੁਲਾਓ ਜਦ ਤੱਕ ਹੋਰ ਕੁਝ ਨਾ ਲੱਭੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.