ਜ਼ਬੂਰਾਂ 10

ਉਹ ਆਪਣੇ ਆਪ ਨੂੰ ਕਹਿੰਦਾ ਹੈ, “ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ; ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।”

Psalm 10:11 (UKJV) He has said in his heart, God has forgotten: he hides his face; he will never see it.

9ਉਹ ਘੁਰਨੇ ਵਿੱਚ ਸ਼ੇਰ ਵਾਂਗ ਉਡੀਕ ਵਿੱਚ ਪਿਆ ਹੈ। ਅਤੇ ਉਹ ਬੇਸਹਾਰਾ ਨੂੰ ਫੜਨ ਦੀ ਉਡੀਕ ਵਿੱਚ ਬੈਠਦਾ ਹੈ; ਤਾਂ ਜੋ ਬੇਸਹਾਰਾ ਲੋਕਾਂ ਨੂੰ ਫੜ ਕੇ ਆਪਣੇ ਜਾਲ ਵਿੱਚ ਸੁੱਟ ਲੈਂਦਾ ਹੈ।

10ਉਸ ਦੇ ਸ਼ਿਕਾਰ ਕੁਚਲੇ ਜਾਂਦੇ ਹਨ, ਉਹ ਢਹਿ ਜਾਂਦੇ ਹਨ; ਉਹ ਉਸ ਦੀ ਤਾਕਤ ਦੇ ਅਧੀਨ ਆ ਜਾਂਦੇ ਹਨ।

11ਉਹ ਆਪਣੇ ਆਪ ਨੂੰ ਕਹਿੰਦਾ ਹੈ, “ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ; ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।”

12ਉੱਠ, ਹੇ ਯਾਹਵੇਹ! ਹੇ ਪਰਮੇਸ਼ਵਰ, ਆਪਣਾ ਹੱਥ ਉਠਾਓ, ਗਰੀਬ ਨੂੰ ਨਾ ਭੁੱਲੋ।

13ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ? ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ, “ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ”?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.