ਜ਼ਬੂਰਾਂ 10

ਉਹ ਘੁਰਨੇ ਵਿੱਚ ਸ਼ੇਰ ਵਾਂਗ ਉਡੀਕ ਵਿੱਚ ਪਿਆ ਹੈ। ਅਤੇ ਉਹ ਬੇਸਹਾਰਾ ਨੂੰ ਫੜਨ ਦੀ ਉਡੀਕ ਵਿੱਚ ਬੈਠਦਾ ਹੈ; ਤਾਂ ਜੋ ਬੇਸਹਾਰਾ ਲੋਕਾਂ ਨੂੰ ਫੜ ਕੇ ਆਪਣੇ ਜਾਲ ਵਿੱਚ ਸੁੱਟ ਲੈਂਦਾ ਹੈ।

Psalm 10:9 (UKJV) He lies in wait secretly as a lion in his den: he lies in wait to catch the poor: he does catch the poor, when he draws him into his net.

7ਉਸਦਾ ਮੂੰਹ ਝੂਠ ਅਤੇ ਸਰਾਪ ਨਾਲ ਭਰਿਆ ਹੋਇਆ ਹੈ; ਮੁਸੀਬਤ ਅਤੇ ਬਦੀ ਉਸ ਦੀ ਜੀਭ ਦੇ ਅਧੀਨ ਹਨ।

8ਉਹ ਪਿੰਡਾਂ ਦੇ ਨੇੜੇ ਉਡੀਕ ਵਿੱਚ ਪਿਆ ਹੈ; ਗੁਪਤ ਥਾਵਾਂ ਵਿੱਚ ਉਹ ਨਿਰਦੋਸ਼ਾ ਦਾ ਕਤਲ ਕਰਦਾ ਹੈ। ਉਸ ਦੀਆਂ ਅੱਖਾਂ ਪੀੜਤਾਂ ਦੀ ਤਾਕ ਵਿੱਚ ਲੱਗੀਆਂ ਰਹਿੰਦੀਆ ਹਨ;

9ਉਹ ਘੁਰਨੇ ਵਿੱਚ ਸ਼ੇਰ ਵਾਂਗ ਉਡੀਕ ਵਿੱਚ ਪਿਆ ਹੈ। ਅਤੇ ਉਹ ਬੇਸਹਾਰਾ ਨੂੰ ਫੜਨ ਦੀ ਉਡੀਕ ਵਿੱਚ ਬੈਠਦਾ ਹੈ; ਤਾਂ ਜੋ ਬੇਸਹਾਰਾ ਲੋਕਾਂ ਨੂੰ ਫੜ ਕੇ ਆਪਣੇ ਜਾਲ ਵਿੱਚ ਸੁੱਟ ਲੈਂਦਾ ਹੈ।

10ਉਸ ਦੇ ਸ਼ਿਕਾਰ ਕੁਚਲੇ ਜਾਂਦੇ ਹਨ, ਉਹ ਢਹਿ ਜਾਂਦੇ ਹਨ; ਉਹ ਉਸ ਦੀ ਤਾਕਤ ਦੇ ਅਧੀਨ ਆ ਜਾਂਦੇ ਹਨ।

11ਉਹ ਆਪਣੇ ਆਪ ਨੂੰ ਕਹਿੰਦਾ ਹੈ, “ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ; ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.