ਜ਼ਬੂਰਾਂ 10

ਉੱਠ, ਹੇ ਯਾਹਵੇਹ! ਹੇ ਪਰਮੇਸ਼ਵਰ, ਆਪਣਾ ਹੱਥ ਉਠਾਓ, ਗਰੀਬ ਨੂੰ ਨਾ ਭੁੱਲੋ।

Psalm 10:12 (UKJV) Arise, O LORD; O God, lift up yours hand: forget not the humble.

10ਉਸ ਦੇ ਸ਼ਿਕਾਰ ਕੁਚਲੇ ਜਾਂਦੇ ਹਨ, ਉਹ ਢਹਿ ਜਾਂਦੇ ਹਨ; ਉਹ ਉਸ ਦੀ ਤਾਕਤ ਦੇ ਅਧੀਨ ਆ ਜਾਂਦੇ ਹਨ।

11ਉਹ ਆਪਣੇ ਆਪ ਨੂੰ ਕਹਿੰਦਾ ਹੈ, “ਪਰਮੇਸ਼ਵਰ ਕਦੇ ਧਿਆਨ ਨਹੀਂ ਕਰਦਾ; ਉਸਨੇ ਆਪਣਾ ਚਿਹਰਾ ਢੱਕਿਆ ਹੈ ਉਹ ਕਦੇ ਨਹੀਂ ਵੇਖੇਗਾ।”

12ਉੱਠ, ਹੇ ਯਾਹਵੇਹ! ਹੇ ਪਰਮੇਸ਼ਵਰ, ਆਪਣਾ ਹੱਥ ਉਠਾਓ, ਗਰੀਬ ਨੂੰ ਨਾ ਭੁੱਲੋ।

13ਦੁਸ਼ਟ ਆਦਮੀ ਪਰਮੇਸ਼ਵਰ ਨੂੰ ਤੁੱਛ ਕਿਉਂ ਜਾਣਦਾ ਹੈ? ਉਹ ਆਪਣੇ ਆਪ ਨੂੰ ਕਿਉਂ ਕਹਿੰਦਾ ਹੈ, “ਉਹ ਮੇਰੇ ਤੋਂ ਲੇਖਾ ਨਹੀਂ ਲਵੇਂਗਾ”?

14ਪਰ ਹੇ ਪਰਮੇਸ਼ਵਰ, ਤੁਸੀਂ ਦੁਖੀਆਂ ਦੀ ਮੁਸੀਬਤ ਨੂੰ ਵੇਖਦੇ ਹੋ; ਤੁਸੀਂ ਉਹਨਾਂ ਦੇ ਦੁੱਖ ਨੂੰ ਸਮਝਦੇ ਹੋ ਅਤੇ ਇਸਨੂੰ ਹੱਥ ਵਿੱਚ ਲੈਂਦੇ ਹੋ। ਪੀੜਤ ਤੁਹਾਡੇ ਲਈ ਆਪਣੇ ਆਪ ਨੂੰ ਸੌਂਪ ਦਿੰਦੇ ਹਨ; ਤੂੰ ਅਨਾਥਾਂ ਦਾ ਸਹਾਇਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.