1ਹੇ ਯਾਹਵੇਹ, ਤੁਸੀਂ ਦੂਰ ਕਿਉਂ ਖੜ੍ਹੇ ਰਹਿੰਦੇ ਹੋ? ਤੁਸੀਂ ਮੁਸੀਬਤ ਦੇ ਸਮੇਂ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹੋ?
2ਦੁਸ਼ਟ ਮਨੁੱਖ ਆਪਣੇ ਹੰਕਾਰ ਵਿੱਚ ਕਮਜ਼ੋਰਾਂ ਦਾ ਸ਼ਿਕਾਰ ਕਰਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਹਨਾਂ ਵਿੱਚ ਉਹ ਆਪ ਫਸ ਜਾਣ!
3ਦੁਸ਼ਟ ਆਪਣੇ ਦਿਲ ਦੀ ਲਾਲਸਾ ਬਾਰੇ ਹੰਕਾਰ ਕਰਦਾ ਹੈ; ਲਾਲਚੀ ਯਾਹਵੇਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।
4ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ਵਰ ਨੂੰ ਨਹੀਂ ਭਾਲਦਾ; ਉਸਦੇ ਸਾਰੇ ਵਿਚਾਰਾਂ ਵਿੱਚ ਪਰਮੇਸ਼ਵਰ ਲਈ ਕੋਈ ਥਾਂ ਨਹੀਂ ਹੈ।
5ਉਸ ਦੇ ਰਾਹ ਹਮੇਸ਼ਾ ਖੁਸ਼ਹਾਲ ਹੁੰਦੇ ਹਨ; ਤੁਹਾਡੇ ਕਾਨੂੰਨ ਉਸ ਦੁਆਰਾ ਰੱਦ ਕੀਤੇ ਗਏ ਹਨ; ਉਹ ਆਪਣੇ ਸਾਰੇ ਦੁਸ਼ਮਣਾਂ ਦਾ ਮਜ਼ਾਕ ਉਡਾਉਂਦਾ ਹੈ।