ਜ਼ਬੂਰਾਂ 10

ਹੇ ਯਾਹਵੇਹ, ਤੁਸੀਂ ਦੂਰ ਕਿਉਂ ਖੜ੍ਹੇ ਰਹਿੰਦੇ ਹੋ? ਤੁਸੀਂ ਮੁਸੀਬਤ ਦੇ ਸਮੇਂ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹੋ?

Psalm 10:1 (UKJV) Why stand you far off, O LORD? why hide you yourself in times of trouble?

1ਹੇ ਯਾਹਵੇਹ, ਤੁਸੀਂ ਦੂਰ ਕਿਉਂ ਖੜ੍ਹੇ ਰਹਿੰਦੇ ਹੋ? ਤੁਸੀਂ ਮੁਸੀਬਤ ਦੇ ਸਮੇਂ ਆਪਣੇ ਆਪ ਨੂੰ ਕਿਉਂ ਲੁਕਾਉਂਦੇ ਹੋ?

2ਦੁਸ਼ਟ ਮਨੁੱਖ ਆਪਣੇ ਹੰਕਾਰ ਵਿੱਚ ਕਮਜ਼ੋਰਾਂ ਦਾ ਸ਼ਿਕਾਰ ਕਰਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਹਨਾਂ ਵਿੱਚ ਉਹ ਆਪ ਫਸ ਜਾਣ!

3ਦੁਸ਼ਟ ਆਪਣੇ ਦਿਲ ਦੀ ਲਾਲਸਾ ਬਾਰੇ ਹੰਕਾਰ ਕਰਦਾ ਹੈ; ਲਾਲਚੀ ਯਾਹਵੇਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.