ਜ਼ਬੂਰਾਂ 10

ਉਹ ਆਪਣੇ ਆਪ ਨੂੰ ਕਹਿੰਦਾ ਹੈ, “ਕੁਝ ਵੀ ਮੈਨੂੰ ਕਦੇ ਹਿਲਾ ਨਹੀਂ ਸਕੇਗਾ।” ਉਹ ਸਹੁੰ ਖਾਂਦਾ ਹੈ, “ਕੋਈ ਵੀ ਕਦੇ ਮੇਰਾ ਨੁਕਸਾਨ ਨਹੀਂ ਕਰੇਗਾ।”

Psalm 10:6 (UKJV) He has said in his heart, I shall not be moved: for I shall never be in adversity.

4ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ਵਰ ਨੂੰ ਨਹੀਂ ਭਾਲਦਾ; ਉਸਦੇ ਸਾਰੇ ਵਿਚਾਰਾਂ ਵਿੱਚ ਪਰਮੇਸ਼ਵਰ ਲਈ ਕੋਈ ਥਾਂ ਨਹੀਂ ਹੈ।

5ਉਸ ਦੇ ਰਾਹ ਹਮੇਸ਼ਾ ਖੁਸ਼ਹਾਲ ਹੁੰਦੇ ਹਨ; ਤੁਹਾਡੇ ਕਾਨੂੰਨ ਉਸ ਦੁਆਰਾ ਰੱਦ ਕੀਤੇ ਗਏ ਹਨ; ਉਹ ਆਪਣੇ ਸਾਰੇ ਦੁਸ਼ਮਣਾਂ ਦਾ ਮਜ਼ਾਕ ਉਡਾਉਂਦਾ ਹੈ।

6ਉਹ ਆਪਣੇ ਆਪ ਨੂੰ ਕਹਿੰਦਾ ਹੈ, “ਕੁਝ ਵੀ ਮੈਨੂੰ ਕਦੇ ਹਿਲਾ ਨਹੀਂ ਸਕੇਗਾ।” ਉਹ ਸਹੁੰ ਖਾਂਦਾ ਹੈ, “ਕੋਈ ਵੀ ਕਦੇ ਮੇਰਾ ਨੁਕਸਾਨ ਨਹੀਂ ਕਰੇਗਾ।”

7ਉਸਦਾ ਮੂੰਹ ਝੂਠ ਅਤੇ ਸਰਾਪ ਨਾਲ ਭਰਿਆ ਹੋਇਆ ਹੈ; ਮੁਸੀਬਤ ਅਤੇ ਬਦੀ ਉਸ ਦੀ ਜੀਭ ਦੇ ਅਧੀਨ ਹਨ।

8ਉਹ ਪਿੰਡਾਂ ਦੇ ਨੇੜੇ ਉਡੀਕ ਵਿੱਚ ਪਿਆ ਹੈ; ਗੁਪਤ ਥਾਵਾਂ ਵਿੱਚ ਉਹ ਨਿਰਦੋਸ਼ਾ ਦਾ ਕਤਲ ਕਰਦਾ ਹੈ। ਉਸ ਦੀਆਂ ਅੱਖਾਂ ਪੀੜਤਾਂ ਦੀ ਤਾਕ ਵਿੱਚ ਲੱਗੀਆਂ ਰਹਿੰਦੀਆ ਹਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.