ਜ਼ਬੂਰਾਂ 101

ਜੋ ਕੋਈ ਗੁਪਤ ਵਿੱਚ ਆਪਣੇ ਗੁਆਂਢੀ ਦੀ ਨਿੰਦਿਆ ਕਰਦਾ ਹੈ, ਮੈਂ ਉਸਨੂੰ ਤਬਾਹ ਕਰ ਦਿਆਂਗਾ। ਜਿਸ ਦੀਆਂ ਅੱਖਾਂ ਵਿੱਚ ਹੰਕਾਰ ਦਾ ਬੱਦਲ ਹੈ ਅਤੇ ਜਿਸ ਦਾ ਦਿਲ ਹੰਕਾਰ ਵਿੱਚ ਹੈ, ਮੈਂ ਉਸਨੂੰ ਸਹਿਣ ਨਹੀਂ ਕਰਾਂਗਾ।

Psalm 101:5 (UKJV) Whoso privately slanders his neighbour, him will I cut off: him that has an high look and a proud heart will not I suffer.

3ਮੈਂ ਕੋਈ ਵੀ ਅਸ਼ੁੱਧ ਵਸਤੂ ਨੂੰ ਨਹੀਂ ਦੇਖਾਂਗਾ। ਮੈਨੂੰ ਭ੍ਰਿਸ਼ਟ ਆਦਮੀਆਂ ਦੇ ਚਾਲ-ਚਲਣ ਤੋਂ ਨਫ਼ਰਤ ਹੈ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ।

4ਟੇਢਾ ਮਨ ਮੇਰੇ ਤੋਂ ਦੂਰ ਰਹੇਗਾ; ਮੈਨੂੰ ਬੁਰਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।

5ਜੋ ਕੋਈ ਗੁਪਤ ਵਿੱਚ ਆਪਣੇ ਗੁਆਂਢੀ ਦੀ ਨਿੰਦਿਆ ਕਰਦਾ ਹੈ, ਮੈਂ ਉਸਨੂੰ ਤਬਾਹ ਕਰ ਦਿਆਂਗਾ। ਜਿਸ ਦੀਆਂ ਅੱਖਾਂ ਵਿੱਚ ਹੰਕਾਰ ਦਾ ਬੱਦਲ ਹੈ ਅਤੇ ਜਿਸ ਦਾ ਦਿਲ ਹੰਕਾਰ ਵਿੱਚ ਹੈ, ਮੈਂ ਉਸਨੂੰ ਸਹਿਣ ਨਹੀਂ ਕਰਾਂਗਾ।

6ਧਰਤੀ ਉੱਤੇ ਮੇਰੀ ਨਿਗਾਹ ਉਹਨਾਂ ਲੋਕਾਂ ਉੱਤੇ ਹੋਵੇਗੀ ਜਿਹੜੇ ਵਫ਼ਾਦਾਰ ਹਨ, ਤਾਂ ਜੋ ਉਹ ਮੇਰੇ ਨਾਲ ਰਹਿਣ। ਮੇਰਾ ਸੇਵਕ ਉਹ ਹੋਵੇਗਾ, ਜਿਸ ਦਾ ਜੀਵਨ ਬੇਦਾਗ ਹੈ।

7ਕੋਈ ਝੂਠਾ, ਮੇਰੇ ਘਰ ਵਿੱਚ ਨਹੀਂ ਰਹੇਗਾ, ਕੋਈ ਝੂਠ ਬੋਲਣ ਵਾਲਾ, ਮੇਰੀ ਹਜ਼ੂਰੀ ਵਿੱਚ ਨਹੀਂ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.