ਜ਼ਬੂਰਾਂ 101

ਮੈਂ ਕੋਈ ਵੀ ਅਸ਼ੁੱਧ ਵਸਤੂ ਨੂੰ ਨਹੀਂ ਦੇਖਾਂਗਾ। ਮੈਨੂੰ ਭ੍ਰਿਸ਼ਟ ਆਦਮੀਆਂ ਦੇ ਚਾਲ-ਚਲਣ ਤੋਂ ਨਫ਼ਰਤ ਹੈ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ।

Psalm 101:3 (UKJV) I will set no wicked thing before mine eyes: I hate the work of them that turn aside; it shall not cleave to me.

1ਮੈਂ ਤੇਰੇ ਪਿਆਰ ਅਤੇ ਨਿਆਂ ਦੇ ਵਿਖੇ ਗਾਵਾਂਗਾ; ਹੇ ਯਾਹਵੇਹ, ਮੈਂ ਤੇਰੀ ਉਸਤਤ ਕਰਾਂਗਾ।

2ਮੈਂ ਨਿਰਦੋਸ਼ ਜੀਵਨ ਜੀਉਣ ਵੱਲ ਧਿਆਨ ਕਰਾਂਗਾ, ਤੂੰ ਮੇਰੇ ਕੋਲ ਕਦੋਂ ਆਵੇਗਾ? ਮੈਂ ਇੱਕ ਨਿਰਦੋਸ਼ ਮਨ ਨਾਲ, ਆਪਣੇ ਘਰ ਚਲਾਵਾਂਗਾ।

3ਮੈਂ ਕੋਈ ਵੀ ਅਸ਼ੁੱਧ ਵਸਤੂ ਨੂੰ ਨਹੀਂ ਦੇਖਾਂਗਾ। ਮੈਨੂੰ ਭ੍ਰਿਸ਼ਟ ਆਦਮੀਆਂ ਦੇ ਚਾਲ-ਚਲਣ ਤੋਂ ਨਫ਼ਰਤ ਹੈ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ।

4ਟੇਢਾ ਮਨ ਮੇਰੇ ਤੋਂ ਦੂਰ ਰਹੇਗਾ; ਮੈਨੂੰ ਬੁਰਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।

5ਜੋ ਕੋਈ ਗੁਪਤ ਵਿੱਚ ਆਪਣੇ ਗੁਆਂਢੀ ਦੀ ਨਿੰਦਿਆ ਕਰਦਾ ਹੈ, ਮੈਂ ਉਸਨੂੰ ਤਬਾਹ ਕਰ ਦਿਆਂਗਾ। ਜਿਸ ਦੀਆਂ ਅੱਖਾਂ ਵਿੱਚ ਹੰਕਾਰ ਦਾ ਬੱਦਲ ਹੈ ਅਤੇ ਜਿਸ ਦਾ ਦਿਲ ਹੰਕਾਰ ਵਿੱਚ ਹੈ, ਮੈਂ ਉਸਨੂੰ ਸਹਿਣ ਨਹੀਂ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.