ਜ਼ਬੂਰਾਂ 101

ਕੋਈ ਝੂਠਾ, ਮੇਰੇ ਘਰ ਵਿੱਚ ਨਹੀਂ ਰਹੇਗਾ, ਕੋਈ ਝੂਠ ਬੋਲਣ ਵਾਲਾ, ਮੇਰੀ ਹਜ਼ੂਰੀ ਵਿੱਚ ਨਹੀਂ ਰਹੇਗਾ।

Psalm 101:7 (UKJV) He that works deceit shall not dwell within my house: he that tells lies shall not tarry in my sight.

5ਜੋ ਕੋਈ ਗੁਪਤ ਵਿੱਚ ਆਪਣੇ ਗੁਆਂਢੀ ਦੀ ਨਿੰਦਿਆ ਕਰਦਾ ਹੈ, ਮੈਂ ਉਸਨੂੰ ਤਬਾਹ ਕਰ ਦਿਆਂਗਾ। ਜਿਸ ਦੀਆਂ ਅੱਖਾਂ ਵਿੱਚ ਹੰਕਾਰ ਦਾ ਬੱਦਲ ਹੈ ਅਤੇ ਜਿਸ ਦਾ ਦਿਲ ਹੰਕਾਰ ਵਿੱਚ ਹੈ, ਮੈਂ ਉਸਨੂੰ ਸਹਿਣ ਨਹੀਂ ਕਰਾਂਗਾ।

6ਧਰਤੀ ਉੱਤੇ ਮੇਰੀ ਨਿਗਾਹ ਉਹਨਾਂ ਲੋਕਾਂ ਉੱਤੇ ਹੋਵੇਗੀ ਜਿਹੜੇ ਵਫ਼ਾਦਾਰ ਹਨ, ਤਾਂ ਜੋ ਉਹ ਮੇਰੇ ਨਾਲ ਰਹਿਣ। ਮੇਰਾ ਸੇਵਕ ਉਹ ਹੋਵੇਗਾ, ਜਿਸ ਦਾ ਜੀਵਨ ਬੇਦਾਗ ਹੈ।

7ਕੋਈ ਝੂਠਾ, ਮੇਰੇ ਘਰ ਵਿੱਚ ਨਹੀਂ ਰਹੇਗਾ, ਕੋਈ ਝੂਠ ਬੋਲਣ ਵਾਲਾ, ਮੇਰੀ ਹਜ਼ੂਰੀ ਵਿੱਚ ਨਹੀਂ ਰਹੇਗਾ।

8ਹਰ ਸਵੇਰ ਮੈਂ ਆਪਣੇ ਰਾਜ ਵਿੱਚ ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦਿਆਂਗਾ; ਯਾਹਵੇਹ ਦੇ ਸ਼ਹਿਰ ਵਿੱਚੋਂ ਮੈਂ ਹਰੇਕ ਦੁਸ਼ਟ ਨੂੰ ਤਬਾਹ ਕਰ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.