6ਧਰਤੀ ਉੱਤੇ ਮੇਰੀ ਨਿਗਾਹ ਉਹਨਾਂ ਲੋਕਾਂ ਉੱਤੇ ਹੋਵੇਗੀ ਜਿਹੜੇ ਵਫ਼ਾਦਾਰ ਹਨ, ਤਾਂ ਜੋ ਉਹ ਮੇਰੇ ਨਾਲ ਰਹਿਣ। ਮੇਰਾ ਸੇਵਕ ਉਹ ਹੋਵੇਗਾ, ਜਿਸ ਦਾ ਜੀਵਨ ਬੇਦਾਗ ਹੈ।
7ਕੋਈ ਝੂਠਾ, ਮੇਰੇ ਘਰ ਵਿੱਚ ਨਹੀਂ ਰਹੇਗਾ, ਕੋਈ ਝੂਠ ਬੋਲਣ ਵਾਲਾ, ਮੇਰੀ ਹਜ਼ੂਰੀ ਵਿੱਚ ਨਹੀਂ ਰਹੇਗਾ।
8ਹਰ ਸਵੇਰ ਮੈਂ ਆਪਣੇ ਰਾਜ ਵਿੱਚ ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦਿਆਂਗਾ; ਯਾਹਵੇਹ ਦੇ ਸ਼ਹਿਰ ਵਿੱਚੋਂ ਮੈਂ ਹਰੇਕ ਦੁਸ਼ਟ ਨੂੰ ਤਬਾਹ ਕਰ ਦਿਆਂਗਾ।