8ਸਾਰਾ ਦਿਨ ਮੇਰੇ ਵੈਰੀ ਮੈਨੂੰ ਉਲਾਂਭੇ ਦਿੰਦੇ ਹਨ, ਜੋ ਮੇਰੀ ਨਿੰਦਿਆ ਕਰਦੇ ਹਨ, ਉਹ ਮੇਰਾ ਨਾਮ ਸਰਾਪ ਦੇ ਤੌਰ ਤੇ ਬੋਲਦੇ ਹਨ।
9ਹੁਣ ਸੁਆਹ ਮੇਰਾ ਭੋਜਨ ਹੈ ਅਤੇ ਮੇਰੇ ਹੰਝੂ ਮੇਰੇ ਪੀਣ ਨਾਲ ਰਲਦੇ ਰਹਿੰਦੇ ਹਨ।
10ਇਹ ਸਭ ਤੇਰੇ ਕ੍ਰੋਧ ਦਾ ਨਤੀਜਾ ਹੈ, ਕਿਉਂਕਿ ਤੁਸੀਂ ਮੈਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ।
11ਮੇਰੇ ਦਿਨ ਢਲਦੇ ਪਰਛਾਵੇਂ ਵਰਗੇ ਹੋ ਗਏ ਹਨ। ਮੈਂ ਘਾਹ ਵਾਂਗ ਮੁਰਝਾ ਰਿਹਾ ਹਾਂ।
12ਪਰ ਹੇ ਯਾਹਵੇਹ, ਤੂੰ ਸਦਾ ਲਈ ਸਿੰਘਾਸਣ ਉੱਤੇ ਬਿਰਾਜਮਾਨ ਹੈ। ਤੇਰਾ ਨਾਮ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ।