10ਇਹ ਸਭ ਤੇਰੇ ਕ੍ਰੋਧ ਦਾ ਨਤੀਜਾ ਹੈ, ਕਿਉਂਕਿ ਤੁਸੀਂ ਮੈਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ।
11ਮੇਰੇ ਦਿਨ ਢਲਦੇ ਪਰਛਾਵੇਂ ਵਰਗੇ ਹੋ ਗਏ ਹਨ। ਮੈਂ ਘਾਹ ਵਾਂਗ ਮੁਰਝਾ ਰਿਹਾ ਹਾਂ।
12ਪਰ ਹੇ ਯਾਹਵੇਹ, ਤੂੰ ਸਦਾ ਲਈ ਸਿੰਘਾਸਣ ਉੱਤੇ ਬਿਰਾਜਮਾਨ ਹੈ। ਤੇਰਾ ਨਾਮ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ।
13ਤੂੰ ਉੱਠ ਕੇ ਸੀਯੋਨ ਉੱਤੇ ਰਹਿਮ ਕਰੇਗਾ, ਕਿਉਂ ਜੋ ਇਹ ਕਿਰਪਾ ਕਰਨ ਦਾ ਸਮਾਂ ਹੈ। ਨਿਰਧਾਰਤ ਸਮਾਂ ਆ ਪੁੱਜਿਆ ਹੈ।
14ਇਸ ਸ਼ਹਿਰ ਦੇ ਪੱਥਰ ਤੇਰੇ ਸੇਵਕਾਂ ਨੂੰ ਪਿਆਰੇ ਹਨ, ਇੱਥੋਂ ਤੱਕ ਕਿ ਉਸਦੀ ਧੂੜ ਤੇ ਵੀ ਤਰਸ ਖਾਂਦੇ ਹਨ।