ਜ਼ਬੂਰਾਂ 102

ਤੂੰ ਉੱਠ ਕੇ ਸੀਯੋਨ ਉੱਤੇ ਰਹਿਮ ਕਰੇਗਾ, ਕਿਉਂ ਜੋ ਇਹ ਕਿਰਪਾ ਕਰਨ ਦਾ ਸਮਾਂ ਹੈ। ਨਿਰਧਾਰਤ ਸਮਾਂ ਆ ਪੁੱਜਿਆ ਹੈ।

Psalm 102:13 (UKJV) You shall arise, and have mercy upon Zion: for the time to favour her, yea, the set time, has come.

11ਮੇਰੇ ਦਿਨ ਢਲਦੇ ਪਰਛਾਵੇਂ ਵਰਗੇ ਹੋ ਗਏ ਹਨ। ਮੈਂ ਘਾਹ ਵਾਂਗ ਮੁਰਝਾ ਰਿਹਾ ਹਾਂ।

12ਪਰ ਹੇ ਯਾਹਵੇਹ, ਤੂੰ ਸਦਾ ਲਈ ਸਿੰਘਾਸਣ ਉੱਤੇ ਬਿਰਾਜਮਾਨ ਹੈ। ਤੇਰਾ ਨਾਮ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ।

13ਤੂੰ ਉੱਠ ਕੇ ਸੀਯੋਨ ਉੱਤੇ ਰਹਿਮ ਕਰੇਗਾ, ਕਿਉਂ ਜੋ ਇਹ ਕਿਰਪਾ ਕਰਨ ਦਾ ਸਮਾਂ ਹੈ। ਨਿਰਧਾਰਤ ਸਮਾਂ ਆ ਪੁੱਜਿਆ ਹੈ।

14ਇਸ ਸ਼ਹਿਰ ਦੇ ਪੱਥਰ ਤੇਰੇ ਸੇਵਕਾਂ ਨੂੰ ਪਿਆਰੇ ਹਨ, ਇੱਥੋਂ ਤੱਕ ਕਿ ਉਸਦੀ ਧੂੜ ਤੇ ਵੀ ਤਰਸ ਖਾਂਦੇ ਹਨ।

15ਤੇਰੇ ਨਾਮ ਦਾ ਭੈ ਸਾਰੀਆਂ ਕੌਮਾਂ ਉੱਤੇ ਛਾ ਜਾਵੇਗਾ, ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਅੱਗੇ ਮੱਥਾ ਟੇਕਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.