13ਤੂੰ ਉੱਠ ਕੇ ਸੀਯੋਨ ਉੱਤੇ ਰਹਿਮ ਕਰੇਗਾ, ਕਿਉਂ ਜੋ ਇਹ ਕਿਰਪਾ ਕਰਨ ਦਾ ਸਮਾਂ ਹੈ। ਨਿਰਧਾਰਤ ਸਮਾਂ ਆ ਪੁੱਜਿਆ ਹੈ।
14ਇਸ ਸ਼ਹਿਰ ਦੇ ਪੱਥਰ ਤੇਰੇ ਸੇਵਕਾਂ ਨੂੰ ਪਿਆਰੇ ਹਨ, ਇੱਥੋਂ ਤੱਕ ਕਿ ਉਸਦੀ ਧੂੜ ਤੇ ਵੀ ਤਰਸ ਖਾਂਦੇ ਹਨ।
15ਤੇਰੇ ਨਾਮ ਦਾ ਭੈ ਸਾਰੀਆਂ ਕੌਮਾਂ ਉੱਤੇ ਛਾ ਜਾਵੇਗਾ, ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਅੱਗੇ ਮੱਥਾ ਟੇਕਣਗੇ।
16ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਦੁਬਾਰਾ ਬਣਾਇਆ ਹੈ; ਉਹ ਆਪਣੀ ਮਹਿਮਾ ਵਿੱਚ ਪ੍ਰਗਟ ਹੋਇਆ।
17ਯਾਹਵੇਹ ਬੇਸਹਾਰਾ ਦੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ; ਉਸ ਨੇ ਉਹਨਾਂ ਦੀ ਬੇਨਤੀ ਨੂੰ ਤੁੱਛ ਨਾ ਸਮਝਿਆ।