ਜ਼ਬੂਰਾਂ 102

ਆਉਣ ਵਾਲੀ ਪੀੜ੍ਹੀ ਲਈ ਇਹ ਲਿਖਿਆ ਜਾਵੇ, ਕਿ ਜਿਹੜੇ ਲੋਕ ਅਜੇ ਪੈਦਾ ਵੀ ਨਹੀਂ ਹੋਏ ਉਹ ਯਾਹਵੇਹ ਦੀ ਉਸਤਤ ਕਰਨ।

Psalm 102:18 (UKJV) This shall be written for the generation to come: and the people which shall be created shall praise the LORD.

16ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਦੁਬਾਰਾ ਬਣਾਇਆ ਹੈ; ਉਹ ਆਪਣੀ ਮਹਿਮਾ ਵਿੱਚ ਪ੍ਰਗਟ ਹੋਇਆ।

17ਯਾਹਵੇਹ ਬੇਸਹਾਰਾ ਦੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ; ਉਸ ਨੇ ਉਹਨਾਂ ਦੀ ਬੇਨਤੀ ਨੂੰ ਤੁੱਛ ਨਾ ਸਮਝਿਆ।

18ਆਉਣ ਵਾਲੀ ਪੀੜ੍ਹੀ ਲਈ ਇਹ ਲਿਖਿਆ ਜਾਵੇ, ਕਿ ਜਿਹੜੇ ਲੋਕ ਅਜੇ ਪੈਦਾ ਵੀ ਨਹੀਂ ਹੋਏ ਉਹ ਯਾਹਵੇਹ ਦੀ ਉਸਤਤ ਕਰਨ।

19“ਯਾਹਵੇਹ ਨੇ ਆਪਣੇ ਮਹਾਨ ਸਥਾਨ ਵਿੱਚੋਂ ਉੱਤਰ ਕੇ ਧਰਤੀ ਵੱਲ ਵੇਖਿਆ, ਉਸ ਨੇ ਅਕਾਸ਼ ਤੋਂ ਧਰਤੀ ਤੀਕ ਤੱਕਿਆ,

20ਤਾਂ ਜੋ ਕੈਦੀਆਂ ਦੀਆਂ ਚੀਕਾਂ ਸੁਣੇ ਅਤੇ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਛੁਡਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.