17ਯਾਹਵੇਹ ਬੇਸਹਾਰਾ ਦੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ; ਉਸ ਨੇ ਉਹਨਾਂ ਦੀ ਬੇਨਤੀ ਨੂੰ ਤੁੱਛ ਨਾ ਸਮਝਿਆ।
18ਆਉਣ ਵਾਲੀ ਪੀੜ੍ਹੀ ਲਈ ਇਹ ਲਿਖਿਆ ਜਾਵੇ, ਕਿ ਜਿਹੜੇ ਲੋਕ ਅਜੇ ਪੈਦਾ ਵੀ ਨਹੀਂ ਹੋਏ ਉਹ ਯਾਹਵੇਹ ਦੀ ਉਸਤਤ ਕਰਨ।
19“ਯਾਹਵੇਹ ਨੇ ਆਪਣੇ ਮਹਾਨ ਸਥਾਨ ਵਿੱਚੋਂ ਉੱਤਰ ਕੇ ਧਰਤੀ ਵੱਲ ਵੇਖਿਆ, ਉਸ ਨੇ ਅਕਾਸ਼ ਤੋਂ ਧਰਤੀ ਤੀਕ ਤੱਕਿਆ,
20ਤਾਂ ਜੋ ਕੈਦੀਆਂ ਦੀਆਂ ਚੀਕਾਂ ਸੁਣੇ ਅਤੇ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਛੁਡਾਵੇ।”
21ਤਾਂ ਜੋ ਲੋਕ ਸੀਯੋਨ ਵਿੱਚ ਯਾਹਵੇਹ ਦੀ ਮਹਿਮਾ ਦਾ ਪਰਚਾਰ ਕਰਨ ਅਤੇ ਯੇਰੂਸ਼ਲੇਮ ਵਿੱਚ ਉਸ ਦੀ ਉਸਤਤ ਕਰਨ,