19“ਯਾਹਵੇਹ ਨੇ ਆਪਣੇ ਮਹਾਨ ਸਥਾਨ ਵਿੱਚੋਂ ਉੱਤਰ ਕੇ ਧਰਤੀ ਵੱਲ ਵੇਖਿਆ, ਉਸ ਨੇ ਅਕਾਸ਼ ਤੋਂ ਧਰਤੀ ਤੀਕ ਤੱਕਿਆ,
20ਤਾਂ ਜੋ ਕੈਦੀਆਂ ਦੀਆਂ ਚੀਕਾਂ ਸੁਣੇ ਅਤੇ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਛੁਡਾਵੇ।”
21ਤਾਂ ਜੋ ਲੋਕ ਸੀਯੋਨ ਵਿੱਚ ਯਾਹਵੇਹ ਦੀ ਮਹਿਮਾ ਦਾ ਪਰਚਾਰ ਕਰਨ ਅਤੇ ਯੇਰੂਸ਼ਲੇਮ ਵਿੱਚ ਉਸ ਦੀ ਉਸਤਤ ਕਰਨ,
22ਜਦੋਂ ਲੋਕ ਅਤੇ ਰਾਜ ਯਾਹਵੇਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।
23ਮੇਰੀ ਜ਼ਿੰਦਗੀ ਦਾ ਸਫ਼ਰ ਅਜੇ ਪੂਰਾ ਨਹੀਂ ਹੋਇਆ ਸੀ ਕਿ ਉਸਨੇ ਮੇਰੀ ਤਾਕਤ ਨੂੰ ਤੋੜ ਦਿੱਤਾ; ਉਸਨੇ ਮੇਰੀ ਉਮਰ ਨੂੰ ਘਟਾ ਦਿੱਤਾ।