ਜ਼ਬੂਰਾਂ 102

ਜਦੋਂ ਲੋਕ ਅਤੇ ਰਾਜ ਯਾਹਵੇਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।

Psalm 102:22 (UKJV) When the people are gathered together, and the kingdoms, to serve the LORD.

20ਤਾਂ ਜੋ ਕੈਦੀਆਂ ਦੀਆਂ ਚੀਕਾਂ ਸੁਣੇ ਅਤੇ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਛੁਡਾਵੇ।”

21ਤਾਂ ਜੋ ਲੋਕ ਸੀਯੋਨ ਵਿੱਚ ਯਾਹਵੇਹ ਦੀ ਮਹਿਮਾ ਦਾ ਪਰਚਾਰ ਕਰਨ ਅਤੇ ਯੇਰੂਸ਼ਲੇਮ ਵਿੱਚ ਉਸ ਦੀ ਉਸਤਤ ਕਰਨ,

22ਜਦੋਂ ਲੋਕ ਅਤੇ ਰਾਜ ਯਾਹਵੇਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।

23ਮੇਰੀ ਜ਼ਿੰਦਗੀ ਦਾ ਸਫ਼ਰ ਅਜੇ ਪੂਰਾ ਨਹੀਂ ਹੋਇਆ ਸੀ ਕਿ ਉਸਨੇ ਮੇਰੀ ਤਾਕਤ ਨੂੰ ਤੋੜ ਦਿੱਤਾ; ਉਸਨੇ ਮੇਰੀ ਉਮਰ ਨੂੰ ਘਟਾ ਦਿੱਤਾ।

24ਤਦ ਮੈਂ ਬੇਨਤੀ ਕੀਤੀ, “ਹੇ ਮੇਰੇ ਪਰਮੇਸ਼ਵਰ, ਮੇਰੇ ਜੀਵਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਮੈਨੂੰ ਚੁੱਕ ਨਾ ਲੈ। ਤੁਸੀਂ ਪੀੜ੍ਹੀ ਦਰ ਪੀੜ੍ਹੀ ਅਡੋਲ ਰਹਿੰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.