ਜ਼ਬੂਰਾਂ 102

ਤਦ ਮੈਂ ਬੇਨਤੀ ਕੀਤੀ, “ਹੇ ਮੇਰੇ ਪਰਮੇਸ਼ਵਰ, ਮੇਰੇ ਜੀਵਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਮੈਨੂੰ ਚੁੱਕ ਨਾ ਲੈ। ਤੁਸੀਂ ਪੀੜ੍ਹੀ ਦਰ ਪੀੜ੍ਹੀ ਅਡੋਲ ਰਹਿੰਦੇ ਹੋ।

Psalm 102:24 (UKJV) I said, O my God, take me not away in the midst of my days: your years are throughout all generations.

22ਜਦੋਂ ਲੋਕ ਅਤੇ ਰਾਜ ਯਾਹਵੇਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।

23ਮੇਰੀ ਜ਼ਿੰਦਗੀ ਦਾ ਸਫ਼ਰ ਅਜੇ ਪੂਰਾ ਨਹੀਂ ਹੋਇਆ ਸੀ ਕਿ ਉਸਨੇ ਮੇਰੀ ਤਾਕਤ ਨੂੰ ਤੋੜ ਦਿੱਤਾ; ਉਸਨੇ ਮੇਰੀ ਉਮਰ ਨੂੰ ਘਟਾ ਦਿੱਤਾ।

24ਤਦ ਮੈਂ ਬੇਨਤੀ ਕੀਤੀ, “ਹੇ ਮੇਰੇ ਪਰਮੇਸ਼ਵਰ, ਮੇਰੇ ਜੀਵਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਮੈਨੂੰ ਚੁੱਕ ਨਾ ਲੈ। ਤੁਸੀਂ ਪੀੜ੍ਹੀ ਦਰ ਪੀੜ੍ਹੀ ਅਡੋਲ ਰਹਿੰਦੇ ਹੋ।

25ਸ਼ੁਰੂ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।

26ਉਹ ਨਾਸ਼ ਹੋ ਜਾਣਗੇ ਪਰ ਤੂੰ ਅਟੱਲ ਰਹੇਗਾ। ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। ਤੂੰ ਉਹਨਾਂ ਨੂੰ ਕੱਪੜਿਆਂ ਵਾਂਗ ਬਦਲੇਗਾ ਉਹ ਖਤਮ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.