1ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ; ਮਦਦ ਲਈ ਮੇਰੀ ਪੁਕਾਰ ਤੇਰੇ ਤੱਕ ਪਹੁੰਚੇ।
2ਮੇਰੇ ਦੁੱਖ ਦੇ ਸਮੇਂ ਆਪਣਾ ਮੂੰਹ ਮੈਥੋਂ ਨਾ ਲੁਕਾ, ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ। ਮੇਰੇ ਵੱਲ ਕੰਨ ਫੇਰ; ਅਤੇ ਮੈਨੂੰ ਜਲਦੀ ਉੱਤਰ ਦੇ।
3ਧੂੰਏਂ ਵਾਂਗ ਮੇਰੇ ਦਿਨ ਮਿਟਦੇ ਜਾਂਦੇ ਹਨ; ਮੇਰੀਆਂ ਹੱਡੀਆਂ ਬਲਦੇ ਅੰਗਿਆਰਾਂ ਵਾਂਗ ਮੁੱਕ ਰਹੀਆਂ ਹਨ।
4ਘਾਹ ਵਾਂਗ ਮੇਰਾ ਦਿਲ ਝੁਲਸ ਕੇ ਸੁੱਕ ਗਿਆ ਹੈ; ਮੈਂ ਆਪਣਾ ਰੋਟੀ ਪਾਣੀ ਵੀ ਭੁੱਲ ਗਿਆ ਹਾਂ।