ਜ਼ਬੂਰਾਂ 102

ਘਾਹ ਵਾਂਗ ਮੇਰਾ ਦਿਲ ਝੁਲਸ ਕੇ ਸੁੱਕ ਗਿਆ ਹੈ; ਮੈਂ ਆਪਣਾ ਰੋਟੀ ਪਾਣੀ ਵੀ ਭੁੱਲ ਗਿਆ ਹਾਂ।

Psalm 102:4 (UKJV) My heart is smitten, and withered like grass; so that I forget to eat my bread.

2ਮੇਰੇ ਦੁੱਖ ਦੇ ਸਮੇਂ ਆਪਣਾ ਮੂੰਹ ਮੈਥੋਂ ਨਾ ਲੁਕਾ, ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ। ਮੇਰੇ ਵੱਲ ਕੰਨ ਫੇਰ; ਅਤੇ ਮੈਨੂੰ ਜਲਦੀ ਉੱਤਰ ਦੇ।

3ਧੂੰਏਂ ਵਾਂਗ ਮੇਰੇ ਦਿਨ ਮਿਟਦੇ ਜਾਂਦੇ ਹਨ; ਮੇਰੀਆਂ ਹੱਡੀਆਂ ਬਲਦੇ ਅੰਗਿਆਰਾਂ ਵਾਂਗ ਮੁੱਕ ਰਹੀਆਂ ਹਨ।

4ਘਾਹ ਵਾਂਗ ਮੇਰਾ ਦਿਲ ਝੁਲਸ ਕੇ ਸੁੱਕ ਗਿਆ ਹੈ; ਮੈਂ ਆਪਣਾ ਰੋਟੀ ਪਾਣੀ ਵੀ ਭੁੱਲ ਗਿਆ ਹਾਂ।

5ਬਿਪਤਾ ਵਿੱਚ ਮੇਰੇ ਹੂੰਗਣ ਦੀ ਆਵਾਜ਼ ਦੇ ਕਾਰਨ, ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।

6ਮੈਂ ਜੰਗਲ ਦੇ ਉੱਲੂ ਵਰਗਾ ਹੋ ਗਿਆ ਹਾਂ, ਉਸ ਉੱਲੂ ਵਰਗਾ ਜੋ ਬਰਬਾਦੀ ਵਿੱਚ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.