10ਉਹ ਸਾਡੇ ਪਾਪਾਂ ਦੇ ਅਨੁਸਾਰ ਸਾਡੇ ਨਾਲ ਅਜਿਹਾ ਸਲੂਕ ਨਹੀਂ ਕਰਦਾ, ਨਾ ਸਾਡੇ ਅਪਰਾਧਾਂ ਅਨੁਸਾਰ ਸਾਡੇ ਤੋਂ ਬਦਲਾ ਲੈਦਾ ਹੈ।
11ਜਿੰਨਾ ਅਕਾਸ਼ ਧਰਤੀ ਤੋਂ ਉੱਚਾ ਹੈ, ਇੰਨੀ ਹੀ ਉਸਦੀ ਵੱਡੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!
12ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉਸੇ ਤਰ੍ਹਾਂ ਯਾਹਵੇਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ।
13ਜਿਵੇਂ ਕਿ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਯਾਹਵੇਹ ਉਹਨਾਂ ਉੱਤੇ ਦਯਾ ਕਰਦਾ ਹੈ ਜੋ ਉਸ ਤੋਂ ਡਰਦੇ ਹਨ;
14ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਕਿਵੇਂ ਬਣਾਏ ਗਏ ਹਾਂ, ਉਸਨੂੰ ਯਾਦ ਹੈ ਕਿ ਅਸੀਂ ਮਿੱਟੀ ਹਾਂ।