ਜ਼ਬੂਰਾਂ 103

ਜਿਵੇਂ ਕਿ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਯਾਹਵੇਹ ਉਹਨਾਂ ਉੱਤੇ ਦਯਾ ਕਰਦਾ ਹੈ ਜੋ ਉਸ ਤੋਂ ਡਰਦੇ ਹਨ;

Psalm 103:13 (UKJV) Like a father pities his children, so the LORD pities them that fear him.

11ਜਿੰਨਾ ਅਕਾਸ਼ ਧਰਤੀ ਤੋਂ ਉੱਚਾ ਹੈ, ਇੰਨੀ ਹੀ ਉਸਦੀ ਵੱਡੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!

12ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉਸੇ ਤਰ੍ਹਾਂ ਯਾਹਵੇਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ।

13ਜਿਵੇਂ ਕਿ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਯਾਹਵੇਹ ਉਹਨਾਂ ਉੱਤੇ ਦਯਾ ਕਰਦਾ ਹੈ ਜੋ ਉਸ ਤੋਂ ਡਰਦੇ ਹਨ;

14ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਕਿਵੇਂ ਬਣਾਏ ਗਏ ਹਾਂ, ਉਸਨੂੰ ਯਾਦ ਹੈ ਕਿ ਅਸੀਂ ਮਿੱਟੀ ਹਾਂ।

15ਮਨੁੱਖ ਦਾ ਜੀਵਨ ਘਾਹ ਦੇ ਵਰਗਾ ਹੈ, ਉਹ ਖੇਤ ਦੇ ਫੁੱਲ ਵਾਂਗ ਟਹਿਕਦਾ ਅਤੇ ਖਿੜਦਾ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.