ਜ਼ਬੂਰਾਂ 104

ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ, ਚਿਹਰੇ ਨੂੰ ਚਮਕਾਉਣ ਲਈ ਤੇਲ, ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।

Psalm 104:15 (UKJV) And wine that makes glad the heart of man, and oil to make his face to shine, and bread which strengthens man's heart.

13ਉਹ ਆਪਣੇ ਉੱਚੇ ਸਥਾਨ ਤੋਂ ਪਹਾੜ ਨੂੰ ਸਿੰਜਦਾ ਹੈ, ਧਰਤੀ ਤੇਰੇ ਪੈਦਾ ਕੀਤੇ ਫਲਾਂ ਨਾਲ ਰੱਜਦੀ ਹੈ।

14ਉਹ ਪਸ਼ੂਆਂ ਲਈ ਘਾਹ ਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ, ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ:

15ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ, ਚਿਹਰੇ ਨੂੰ ਚਮਕਾਉਣ ਲਈ ਤੇਲ, ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।

16ਯਾਹਵੇਹ ਦੇ ਰੁੱਖ ਪਾਣੀ ਨਾਲ ਤ੍ਰਿਪਤ ਰਹਿੰਦੇ ਹਨ, ਲਬਾਨੋਨ ਦੇ ਦਿਆਰ ਜੋ ਉਸ ਨੇ ਲਗਾਏ ਹਨ।

17ਇਨ੍ਹਾਂ ਰੁੱਖਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ, ਸਾਰਸ ਨੇ ਪਾਈਨ ਦੇ ਰੁੱਖ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.