12ਉਹਨਾਂ ਦੇ ਕੰਢਿਆਂ ਉੱਤੇ ਅਕਾਸ਼ ਦੇ ਪੰਛੀ ਹਨ, ਉਹਨਾਂ ਦੀ ਆਵਾਜ਼ ਟਹਿਣੀਆਂ ਦੇ ਵਿਚਕਾਰੋਂ ਆਉਂਦੀ ਹੈ।
13ਉਹ ਆਪਣੇ ਉੱਚੇ ਸਥਾਨ ਤੋਂ ਪਹਾੜ ਨੂੰ ਸਿੰਜਦਾ ਹੈ, ਧਰਤੀ ਤੇਰੇ ਪੈਦਾ ਕੀਤੇ ਫਲਾਂ ਨਾਲ ਰੱਜਦੀ ਹੈ।
14ਉਹ ਪਸ਼ੂਆਂ ਲਈ ਘਾਹ ਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ, ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ:
15ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ, ਚਿਹਰੇ ਨੂੰ ਚਮਕਾਉਣ ਲਈ ਤੇਲ, ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।
16ਯਾਹਵੇਹ ਦੇ ਰੁੱਖ ਪਾਣੀ ਨਾਲ ਤ੍ਰਿਪਤ ਰਹਿੰਦੇ ਹਨ, ਲਬਾਨੋਨ ਦੇ ਦਿਆਰ ਜੋ ਉਸ ਨੇ ਲਗਾਏ ਹਨ।