10ਤੁਹਾਡੀ ਹੀ ਸ਼ਕਤੀ ਦੇ ਕਾਰਨ ਵਾਦੀਆਂ ਵਿੱਚ ਚਸ਼ਮੇ ਫੁੱਟਦੇ ਹਨ; ਇਹ ਪਹਾੜਾਂ ਦੇ ਵਿਚਕਾਰ ਵਗਦੇ ਹਨ।
11ਇਨ੍ਹਾਂ ਤੋਂ ਜੰਗਲ ਦੇ ਹਰ ਜਾਨਵਰ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ, ਜੰਗਲੀ ਗਧੇ ਵੀ ਆਪਣੀ ਪਿਆਸ ਬੁਝਾਉਂਦੇ ਹਨ।
12ਉਹਨਾਂ ਦੇ ਕੰਢਿਆਂ ਉੱਤੇ ਅਕਾਸ਼ ਦੇ ਪੰਛੀ ਹਨ, ਉਹਨਾਂ ਦੀ ਆਵਾਜ਼ ਟਹਿਣੀਆਂ ਦੇ ਵਿਚਕਾਰੋਂ ਆਉਂਦੀ ਹੈ।
13ਉਹ ਆਪਣੇ ਉੱਚੇ ਸਥਾਨ ਤੋਂ ਪਹਾੜ ਨੂੰ ਸਿੰਜਦਾ ਹੈ, ਧਰਤੀ ਤੇਰੇ ਪੈਦਾ ਕੀਤੇ ਫਲਾਂ ਨਾਲ ਰੱਜਦੀ ਹੈ।
14ਉਹ ਪਸ਼ੂਆਂ ਲਈ ਘਾਹ ਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ, ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ: