14ਉਹ ਪਸ਼ੂਆਂ ਲਈ ਘਾਹ ਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ, ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ:
15ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ, ਚਿਹਰੇ ਨੂੰ ਚਮਕਾਉਣ ਲਈ ਤੇਲ, ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।
16ਯਾਹਵੇਹ ਦੇ ਰੁੱਖ ਪਾਣੀ ਨਾਲ ਤ੍ਰਿਪਤ ਰਹਿੰਦੇ ਹਨ, ਲਬਾਨੋਨ ਦੇ ਦਿਆਰ ਜੋ ਉਸ ਨੇ ਲਗਾਏ ਹਨ।
17ਇਨ੍ਹਾਂ ਰੁੱਖਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ, ਸਾਰਸ ਨੇ ਪਾਈਨ ਦੇ ਰੁੱਖ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ।
18ਉੱਚੇ ਪਹਾੜ ਉੱਤੇ ਜੰਗਲੀ ਬੱਕਰੀਆਂ ਵੱਸਦੀਆਂ ਹਨ; ਚੱਟਾਨਾਂ ਵਿੱਚ ਪਹਾੜੀ ਖਰਗੋਸ਼ ਪਨਾਹ ਲੈਦੇ ਹਨ।