ਜ਼ਬੂਰਾਂ 104

ਉੱਚੇ ਪਹਾੜ ਉੱਤੇ ਜੰਗਲੀ ਬੱਕਰੀਆਂ ਵੱਸਦੀਆਂ ਹਨ; ਚੱਟਾਨਾਂ ਵਿੱਚ ਪਹਾੜੀ ਖਰਗੋਸ਼ ਪਨਾਹ ਲੈਦੇ ਹਨ।

Psalm 104:18 (UKJV) The high hills are a refuge for the wild goats; and the rocks for the conies.

16ਯਾਹਵੇਹ ਦੇ ਰੁੱਖ ਪਾਣੀ ਨਾਲ ਤ੍ਰਿਪਤ ਰਹਿੰਦੇ ਹਨ, ਲਬਾਨੋਨ ਦੇ ਦਿਆਰ ਜੋ ਉਸ ਨੇ ਲਗਾਏ ਹਨ।

17ਇਨ੍ਹਾਂ ਰੁੱਖਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ, ਸਾਰਸ ਨੇ ਪਾਈਨ ਦੇ ਰੁੱਖ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ।

18ਉੱਚੇ ਪਹਾੜ ਉੱਤੇ ਜੰਗਲੀ ਬੱਕਰੀਆਂ ਵੱਸਦੀਆਂ ਹਨ; ਚੱਟਾਨਾਂ ਵਿੱਚ ਪਹਾੜੀ ਖਰਗੋਸ਼ ਪਨਾਹ ਲੈਦੇ ਹਨ।

19ਤੁਸੀਂ ਰੁੱਤਾਂ ਦੇ ਲਈ ਚੰਦਰਮਾ ਨੂੂੰ ਬਣਾਇਆ ਹੈ, ਅਤੇ ਸੂਰਜ ਜਾਣਦਾ ਹੈ ਕਿ ਕਦੋਂ ਡੁੱਬਣਾ ਹੈ।

20ਤੂੰ ਹਨ੍ਹੇਰਾ ਕਰਦਾ ਹੈ ਅਤੇ ਰਾਤ ਹੋ ਜਾਂਦੀ ਹੈ, ਤਦ ਸਾਰੇ ਜੰਗਲੀ ਜਾਨਵਰ ਘੁੰਮਣ ਨੂੰ ਨਿਕਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.