ਜ਼ਬੂਰਾਂ 104

ਤੂੰ ਅਕਾਸ਼ ਦੇ ਪਾਣੀਆਂ ਉੱਤੇ ਚੁਬਾਰੇ ਬਣੇ ਹਨ। ਬੱਦਲ ਤੇਰੇ ਰਥ ਹਨ ਅਤੇ ਤੁਸੀਂ ਹਵਾ ਦੇ ਖੰਭਾਂ ਉੱਤੇ ਚੱਲਦੇ ਹੋ।

Psalm 104:3 (UKJV) Who lays the beams of his chambers in the waters: who makes the clouds his chariot: who walks upon the wings of the wind:

1ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ। ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਅੱਤ ਮਹਾਨ ਹੈ! ਤੂੰ ਇੱਜ਼ਤ ਅਤੇ ਵਡਿਆਈ ਨੂੰ ਪਹਿਨਿਆ ਹੋਇਆ ਹੈ।

2ਤੂੰ ਚਾਨਣ ਨੂੰ ਪੁਸ਼ਾਕ ਵਾਂਗ ਪਹਿਨਿਆ ਹੋਇਆ ਹੈ; ਤੂੰ ਅਕਾਸ਼ ਨੂੰ ਪੜਦੇ ਵਾਂਗ ਤਾਣਦਾ ਹੈ।

3ਤੂੰ ਅਕਾਸ਼ ਦੇ ਪਾਣੀਆਂ ਉੱਤੇ ਚੁਬਾਰੇ ਬਣੇ ਹਨ। ਬੱਦਲ ਤੇਰੇ ਰਥ ਹਨ ਅਤੇ ਤੁਸੀਂ ਹਵਾ ਦੇ ਖੰਭਾਂ ਉੱਤੇ ਚੱਲਦੇ ਹੋ।

4ਤੂੰ ਹਵਾਵਾਂ ਨੂੰ ਆਪਣੇ ਸੰਦੇਸ਼ਵਾਹਕ ਬਣਾਉਂਦਾ ਹੈ, ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ।

5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ; ਇਸਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.