ਜ਼ਬੂਰਾਂ 104

ਯਾਹਵੇਹ ਦੀ ਮਹਿਮਾ ਸਦਾ ਲਈ ਹੋਵੇ, ਯਾਹਵੇਹ ਆਪਣੇ ਕੰਮਾਂ ਤੋਂ ਅਨੰਦ ਹੁੰਦਾ ਹੈ।

Psalm 104:31 (UKJV) The glory of the LORD shall endure for ever: the LORD shall rejoice in his works.

29ਜਦੋਂ ਤੂੰ ਉਹਨਾਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ, ਉਹ ਘਬਰਾ ਜਾਂਦੇ ਹਨ; ਜਦੋਂ ਤੂੰ ਉਹਨਾਂ ਦੇ ਸਾਹ ਖੋਹ ਲੈਂਦੇ ਹੈ, ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਅਤੇ ਉਹ ਉਸੇ ਮਿੱਟੀ ਵਿੱਚ ਮੁੜ ਜਾਂਦੇ ਹਨ।

30ਜਦੋਂ ਤੂੰ ਆਪਣਾ ਆਤਮਾ ਭੇਜਦਾ ਹੈ, ਉਹ ਉਤਪੰਨ ਹੋ ਜਾਂਦੇ ਹਨ, ਉਸ ਸਮੇਂ ਤੂੰ ਧਰਤੀ ਨੂੰ ਨਵਾਂ ਬਣਾ ਦਿੰਦੇ ਹੈ।

31ਯਾਹਵੇਹ ਦੀ ਮਹਿਮਾ ਸਦਾ ਲਈ ਹੋਵੇ, ਯਾਹਵੇਹ ਆਪਣੇ ਕੰਮਾਂ ਤੋਂ ਅਨੰਦ ਹੁੰਦਾ ਹੈ।

32ਜਦੋਂ ਉਹ ਧਰਤੀ ਵੱਲ ਵੇਖਦਾ ਹੈ ਅਤੇ ਉਹ ਕੰਬ ਉੱਠਦੀ ਹੈ, ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਧੂੰਆਂ ਨਿਕਲਦਾ ਹੈ।

33ਮੈਂ ਜੀਵਨ ਭਰ ਯਾਹਵੇਹ ਦੀ ਉਸਤਤ ਕਰਾਂਗਾ; ਜਿੰਨਾ ਚਿਰ ਮੈਂ ਹਾਂ, ਮੈਂ ਆਪਣੇ ਪਰਮੇਸ਼ਵਰ ਲਈ ਭਜਨ ਗਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.