ਜ਼ਬੂਰਾਂ 105

ਤਦ ਪਰਮੇਸ਼ਵਰ ਨੇ ਇੱਕ ਮਨੁੱਖ ਯੋਸੇਫ਼ ਨੂੰ, ਪਹਿਲਾਂ ਹੀ ਉਹਨਾਂ ਅੱਗੇ ਉਸ ਦੇਸ਼ ਵਿੱਚ ਦਾਸ ਬਣਾ ਕੇ ਭੇਜਿਆ।

Psalm 105:17 (UKJV) He sent a man before them, even Joseph, who was sold for a servant:

15“ਮੇਰੇ ਮਸਹ ਕੀਤੇ ਹੋਏ ਲੋਕਾਂ ਨੂੰ ਨਾ ਛੂਹੋ; ਮੇਰੇ ਨਬੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਓ!”

16ਤਦ ਪਰਮੇਸ਼ਵਰ ਨੇ ਉਸ ਦੇਸ਼ ਵਿੱਚ ਕਾਲ ਪਾ ਦਿੱਤਾ, ਅਤੇ ਭੋਜਨ ਦੇ ਸਾਰੇ ਇੰਤਜ਼ਾਮ ਨੂੰ ਨਾਸ਼ ਕਰ ਦਿੱਤਾ।

17ਤਦ ਪਰਮੇਸ਼ਵਰ ਨੇ ਇੱਕ ਮਨੁੱਖ ਯੋਸੇਫ਼ ਨੂੰ, ਪਹਿਲਾਂ ਹੀ ਉਹਨਾਂ ਅੱਗੇ ਉਸ ਦੇਸ਼ ਵਿੱਚ ਦਾਸ ਬਣਾ ਕੇ ਭੇਜਿਆ।

18ਉਹਨਾਂ ਨੇ ਯੋਸੇਫ਼ ਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਜ਼ਖਮੀ ਕਰ ਦਿੱਤਾ, ਉਸਦੀ ਗਰਦਨ ਨੂੰ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਗਿਆ।

19ਜਦੋਂ ਤੱਕ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਆਇਆ, ਤਦ ਤੱਕ ਯਾਹਵੇਹ ਦਾ ਬਚਨ ਉਹ ਨੂੰ ਪਰਖਦਾ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.