17ਤਦ ਪਰਮੇਸ਼ਵਰ ਨੇ ਇੱਕ ਮਨੁੱਖ ਯੋਸੇਫ਼ ਨੂੰ, ਪਹਿਲਾਂ ਹੀ ਉਹਨਾਂ ਅੱਗੇ ਉਸ ਦੇਸ਼ ਵਿੱਚ ਦਾਸ ਬਣਾ ਕੇ ਭੇਜਿਆ।
18ਉਹਨਾਂ ਨੇ ਯੋਸੇਫ਼ ਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਜ਼ਖਮੀ ਕਰ ਦਿੱਤਾ, ਉਸਦੀ ਗਰਦਨ ਨੂੰ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਗਿਆ।
19ਜਦੋਂ ਤੱਕ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਆਇਆ, ਤਦ ਤੱਕ ਯਾਹਵੇਹ ਦਾ ਬਚਨ ਉਹ ਨੂੰ ਪਰਖਦਾ ਰਿਹਾ।
20ਰਾਜੇ ਨੇ ਯੋਸੇਫ਼ ਨੂੰ ਅਜ਼ਾਦ ਕਰਨ ਦਾ ਹੁਕਮ ਦਿੱਤਾ, ਪਰਜਾ ਦੇ ਹਾਕਮ ਨੇ ਉਸਨੂੰ ਅਜ਼ਾਦ ਕਰ ਦਿੱਤਾ।
21ਉਸ ਨੇ ਯੋਸੇਫ਼ ਨੂੰ ਆਪਣੇ ਸਾਰੇ ਘਰ ਦਾ ਮੁੱਖੀ ਬਣਾਇਆ ਅਤੇ ਆਪਣੀ ਜਾਇਦਾਦ ਉੱਤੇ ਉਸਨੂੰ ਹਾਕਮ ਠਹਿਰਾਇਆ।