ਜ਼ਬੂਰਾਂ 105

ਉਸ ਨੇ ਯੋਸੇਫ਼ ਨੂੰ ਆਪਣੇ ਸਾਰੇ ਘਰ ਦਾ ਮੁੱਖੀ ਬਣਾਇਆ ਅਤੇ ਆਪਣੀ ਜਾਇਦਾਦ ਉੱਤੇ ਉਸਨੂੰ ਹਾਕਮ ਠਹਿਰਾਇਆ।

Psalm 105:21 (UKJV) He made him lord of his house, and ruler of all his substance:

19ਜਦੋਂ ਤੱਕ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਆਇਆ, ਤਦ ਤੱਕ ਯਾਹਵੇਹ ਦਾ ਬਚਨ ਉਹ ਨੂੰ ਪਰਖਦਾ ਰਿਹਾ।

20ਰਾਜੇ ਨੇ ਯੋਸੇਫ਼ ਨੂੰ ਅਜ਼ਾਦ ਕਰਨ ਦਾ ਹੁਕਮ ਦਿੱਤਾ, ਪਰਜਾ ਦੇ ਹਾਕਮ ਨੇ ਉਸਨੂੰ ਅਜ਼ਾਦ ਕਰ ਦਿੱਤਾ।

21ਉਸ ਨੇ ਯੋਸੇਫ਼ ਨੂੰ ਆਪਣੇ ਸਾਰੇ ਘਰ ਦਾ ਮੁੱਖੀ ਬਣਾਇਆ ਅਤੇ ਆਪਣੀ ਜਾਇਦਾਦ ਉੱਤੇ ਉਸਨੂੰ ਹਾਕਮ ਠਹਿਰਾਇਆ।

22ਤਾਂ ਜੋ ਉਹ ਆਪਣੇ ਰਾਜਕੁਮਾਰਾਂ ਨੂੰ ਜਿਵੇਂ ਉਹ ਚਾਹੇ ਹੁਕਮ ਕਰੇ ਅਤੇ ਆਪਣੇ ਸੇਵਕਾਂ ਨੂੰ ਬੁੱਧੀ ਸਿਖਾ ਸਕੇ।

23ਤਦ ਇਸਰਾਏਲ ਮਿਸਰ ਵਿੱਚ ਗਿਆ, ਤਦ ਯਾਕੋਬ ਹਾਮ ਦੀ ਧਰਤੀ ਉੱਤੇ ਪਰਦੇਸੀ ਵਜੋਂ ਰਹਿਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.