20ਰਾਜੇ ਨੇ ਯੋਸੇਫ਼ ਨੂੰ ਅਜ਼ਾਦ ਕਰਨ ਦਾ ਹੁਕਮ ਦਿੱਤਾ, ਪਰਜਾ ਦੇ ਹਾਕਮ ਨੇ ਉਸਨੂੰ ਅਜ਼ਾਦ ਕਰ ਦਿੱਤਾ।
21ਉਸ ਨੇ ਯੋਸੇਫ਼ ਨੂੰ ਆਪਣੇ ਸਾਰੇ ਘਰ ਦਾ ਮੁੱਖੀ ਬਣਾਇਆ ਅਤੇ ਆਪਣੀ ਜਾਇਦਾਦ ਉੱਤੇ ਉਸਨੂੰ ਹਾਕਮ ਠਹਿਰਾਇਆ।
22ਤਾਂ ਜੋ ਉਹ ਆਪਣੇ ਰਾਜਕੁਮਾਰਾਂ ਨੂੰ ਜਿਵੇਂ ਉਹ ਚਾਹੇ ਹੁਕਮ ਕਰੇ ਅਤੇ ਆਪਣੇ ਸੇਵਕਾਂ ਨੂੰ ਬੁੱਧੀ ਸਿਖਾ ਸਕੇ।
23ਤਦ ਇਸਰਾਏਲ ਮਿਸਰ ਵਿੱਚ ਗਿਆ, ਤਦ ਯਾਕੋਬ ਹਾਮ ਦੀ ਧਰਤੀ ਉੱਤੇ ਪਰਦੇਸੀ ਵਜੋਂ ਰਹਿਣ ਲੱਗਾ।
24ਯਾਹਵੇਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਹੁਤ ਫਲਵੰਤ ਬਣਾਇਆ। ਉਹਨਾਂ ਨੂੰ ਉਹਨਾਂ ਦੇ ਵੈਰੀਆਂ ਨਾਲੋਂ ਵੀ ਬਲਵਾਨ ਬਣਾ ਦਿੱਤਾ,