ਜ਼ਬੂਰਾਂ 105

ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ, ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।

Psalm 105:2 (UKJV) Sing unto him, sing psalms unto him: talk all of you of all his wondrous works.

1ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ; ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।

2ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ, ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।

3ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ; ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।

4ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.