30ਉਹਨਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ, ਉਹ ਡੱਡੂ ਸਗੋਂ ਹਾਕਮਾਂ ਦੇ ਕਮਰਿਆਂ ਵਿੱਚ ਜਾ ਪਹੁੰਚੇ।
31ਪਰਮੇਸ਼ਵਰ ਨੇ ਹੁਕਮ ਦਿੱਤਾ ਅਤੇ ਮੱਖੀਆਂ ਦੇ ਝੁੰਡ ਨੇ ਦੇਸ਼ ਨੂੰ ਢੱਕ ਲਿਆ, ਇਸ ਦੇ ਨਾਲ, ਮੱਛਰ ਵੀ ਸਾਰੇ ਦੇਸ਼ ਵਿੱਚ ਫੈਲ ਗਏ।
32ਉਹ ਦੇ ਹੁਕਮ ਨਾਲ ਮੀਂਹ ਨੇ ਗੜਿਆਂ ਦਾ ਰੂਪ ਧਾਰ ਲਿਆ, ਸਾਰੇ ਦੇਸ਼ ਵਿੱਚ ਬਿਜਲੀ ਦੀ ਵਰਖਾ ਸ਼ੁਰੂ ਹੋ ਗਈ।
33ਤਦ ਪਰਮੇਸ਼ਵਰ ਨੇ ਉਹਨਾਂ ਦੀਆਂ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਉੱਤੇ ਵੀ ਹਮਲਾ ਕੀਤਾ, ਅਤੇ ਉਹਨਾਂ ਦੇ ਦੇਸ਼ ਦੇ ਸਾਰੇ ਦਰਖਤ ਭੰਨ ਸੁੱਟੇ।
34ਉਹ ਦੇ ਹੁਕਮ ਨਾਲ ਟਿੱਡੀਆਂ ਨੇ ਹਮਲਾ ਕੀਤਾ, ਇਹ ਟਿੱਡੀਆਂ ਬਹੁਤ ਸਨ;