ਜ਼ਬੂਰਾਂ 105

ਪਰਮੇਸ਼ਵਰ ਨੇ ਇਸਰਾਏਲ ਨੂੰ ਮਿਸਰ ਦੀ ਧਰਤੀ ਤੋਂ ਸੋਨੇ ਅਤੇ ਚਾਂਦੀ ਦੇ ਵੱਡੇ ਧਨ ਨਾਲ ਬਚਾਇਆ, ਉਸ ਦੇ ਗੋਤ ਵਿੱਚੋਂ ਕਿਸੇ ਨੇ ਵੀ ਠੋਕਰ ਨਹੀਂ ਖਾਂਦੀ।

Psalm 105:37 (UKJV) He brought them forth also with silver and gold: and there was not one feeble person among their tribes.

35ਉਹਨਾਂ ਨੇ ਦੇਸ਼ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਹਨਾਂ ਦੀ ਧਰਤੀ ਦਾ ਫਲ ਵੀ ਖਾ ਲਿਆ।

36ਤਦ ਪਰਮੇਸ਼ਵਰ ਨੇ ਉਹਨਾਂ ਦੇ ਦੇਸ਼ ਵਿੱਚ ਹਰੇਕ ਪਹਿਲੌਠੇ ਨੂੰ ਮਾਰ ਸੁੱਟਿਆ, ਅਤੇ ਉਹਨਾਂ ਦੇ ਸਾਰੇ ਪੁਰਸ਼ਾਂ ਦੇ ਪਹਿਲੇ ਫਲ ਨੂੰ ਵੀ।

37ਪਰਮੇਸ਼ਵਰ ਨੇ ਇਸਰਾਏਲ ਨੂੰ ਮਿਸਰ ਦੀ ਧਰਤੀ ਤੋਂ ਸੋਨੇ ਅਤੇ ਚਾਂਦੀ ਦੇ ਵੱਡੇ ਧਨ ਨਾਲ ਬਚਾਇਆ, ਉਸ ਦੇ ਗੋਤ ਵਿੱਚੋਂ ਕਿਸੇ ਨੇ ਵੀ ਠੋਕਰ ਨਹੀਂ ਖਾਂਦੀ।

38ਜਦੋਂ ਇਸਰਾਏਲੀ ਦੇਸ਼ ਛੱਡ ਕੇ ਜਾ ਰਹੇ ਸਨ ਤਾਂ ਮਿਸਰੀ ਖੁਸ਼ ਸਨ, ਕਿਉਂਕਿ ਇਸਰਾਏਲ ਦਾ ਡਰ ਉਹਨਾਂ ਉੱਤੇ ਛਾ ਗਿਆ ਸੀ।

39ਯਾਹਵੇਹ ਨੇ ਉਹਨਾਂ ਨੂੰ ਢੱਕਣ ਲਈ ਇੱਕ ਬੱਦਲ ਨੂੰ ਫ਼ੈਲਾਇਆ, ਅਤੇ ਰਾਤ ਨੂੰ ਰੌਸ਼ਨੀ ਲਈ ਇੱਕ ਅੱਗ ਵੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.