34ਉਹ ਦੇ ਹੁਕਮ ਨਾਲ ਟਿੱਡੀਆਂ ਨੇ ਹਮਲਾ ਕੀਤਾ, ਇਹ ਟਿੱਡੀਆਂ ਬਹੁਤ ਸਨ;
35ਉਹਨਾਂ ਨੇ ਦੇਸ਼ ਦਾ ਸਾਰਾ ਸਾਗ ਪੱਤ ਖਾ ਲਿਆ, ਅਤੇ ਉਹਨਾਂ ਦੀ ਧਰਤੀ ਦਾ ਫਲ ਵੀ ਖਾ ਲਿਆ।
36ਤਦ ਪਰਮੇਸ਼ਵਰ ਨੇ ਉਹਨਾਂ ਦੇ ਦੇਸ਼ ਵਿੱਚ ਹਰੇਕ ਪਹਿਲੌਠੇ ਨੂੰ ਮਾਰ ਸੁੱਟਿਆ, ਅਤੇ ਉਹਨਾਂ ਦੇ ਸਾਰੇ ਪੁਰਸ਼ਾਂ ਦੇ ਪਹਿਲੇ ਫਲ ਨੂੰ ਵੀ।
37ਪਰਮੇਸ਼ਵਰ ਨੇ ਇਸਰਾਏਲ ਨੂੰ ਮਿਸਰ ਦੀ ਧਰਤੀ ਤੋਂ ਸੋਨੇ ਅਤੇ ਚਾਂਦੀ ਦੇ ਵੱਡੇ ਧਨ ਨਾਲ ਬਚਾਇਆ, ਉਸ ਦੇ ਗੋਤ ਵਿੱਚੋਂ ਕਿਸੇ ਨੇ ਵੀ ਠੋਕਰ ਨਹੀਂ ਖਾਂਦੀ।
38ਜਦੋਂ ਇਸਰਾਏਲੀ ਦੇਸ਼ ਛੱਡ ਕੇ ਜਾ ਰਹੇ ਸਨ ਤਾਂ ਮਿਸਰੀ ਖੁਸ਼ ਸਨ, ਕਿਉਂਕਿ ਇਸਰਾਏਲ ਦਾ ਡਰ ਉਹਨਾਂ ਉੱਤੇ ਛਾ ਗਿਆ ਸੀ।