43ਆਨੰਦ ਨਾਲ ਉਹ ਦੀ ਪਰਜਾ ਮਿਸਰ ਵਿਚੋਂ ਬਾਹਰ ਕੱਢੀ ਗਈ, ਉਸ ਦੇ ਚੁਣੇ ਹੋਏ ਆਨੰਦ ਕਰ ਰਹੇ ਸਨ;
44ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਕੌਮਾਂ ਦੀ ਧਰਤੀ ਦਿੱਤੀ, ਉਹ ਉਸ ਧਨ ਦੇ ਹੱਕਦਾਰ ਬਣ ਗਏ ਜਿਸ ਲਈ ਕਿਸੇ ਹੋਰ ਨੇ ਮਿਹਨਤ ਕੀਤੀ ਸੀ।
45ਤਾਂ ਜੋ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਮੰਨਣ, ਅਤੇ ਉਸ ਦੇ ਨਿਯਮਾਂ ਨੂੰ ਪੂਰਾ ਕਰਨ। ਯਾਹਵੇਹ ਦੀ ਉਸਤਤ ਹੋਵੇ।