10ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਬਚਾਇਆ; ਉਹਨਾਂ ਨੂੰ ਦੁਸ਼ਮਣਾਂ ਦੇ ਕਬਜ਼ੇ ਤੋਂ ਛੁਡਾਇਆ।
11ਪਾਣੀ ਨੇ ਉਹਨਾਂ ਦੇ ਵਿਰੋਧੀਆਂ ਨੂੰ ਢੱਕ ਲਿਆਂ, ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।
12ਤਦ ਉਹਨਾਂ ਨੇ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਕੀਤਾ ਅਤੇ ਉਸ ਦੀ ਉਪਾਸਨਾ ਕੀਤੀ।
13ਪਰ ਛੇਤੀ ਹੀ ਉਹ ਪਰਮੇਸ਼ਵਰ ਦੇ ਮਹਾਨ ਕੰਮ ਨੂੰ ਭੁੱਲ ਗਏ, ਉਹਨਾਂ ਨੇ ਪਰਮੇਸ਼ਵਰ ਦੀ ਸਲਾਹ ਦੀ ਉਡੀਕ ਨਹੀਂ ਵੀ ਕੀਤੀ।
14ਜਦੋਂ ਉਹ ਜੰਗਲ ਵਿੱਚ ਹੀ ਸਨ ਉਹਨਾਂ ਨੇ ਆਪਣੀ ਲਾਲਸਾ ਨੂੰ ਪੂਰਾ ਕੀਤਾ; ਅਤੇ ਜੰਗਲ ਵਿੱਚ ਪਰਮੇਸ਼ਵਰ ਨੂੰ ਪਰਖਿਆ।