ਜ਼ਬੂਰਾਂ 106

ਯਾਹਵੇਹ, ਦੇ ਮਹਾਨ ਕੰਮ ਨੂੰ ਕੌਣ ਬਿਆਨ ਕਰ ਸਕਦਾ ਹੈ, ਜਾਂ ਪੂਰੀ ਤਰ੍ਹਾਂ ਉਸਦੀ ਉਸਤਤ ਦਾ ਐਲਾਨ ਕਰ ਸਕਦਾ ਹੈ?

Psalm 106:2 (UKJV) Who can utter the mighty acts of the LORD? who can show forth all his praise?

1ਯਾਹਵੇਹ ਦੀ ਉਸਤਤ ਹੋਵੇ! ਯਾਹਵੇਹ ਦਾ ਧੰਨਵਾਦ ਕਰੋ, ਉਹ ਭਲਾ ਹੈ, ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

2ਯਾਹਵੇਹ, ਦੇ ਮਹਾਨ ਕੰਮ ਨੂੰ ਕੌਣ ਬਿਆਨ ਕਰ ਸਕਦਾ ਹੈ, ਜਾਂ ਪੂਰੀ ਤਰ੍ਹਾਂ ਉਸਦੀ ਉਸਤਤ ਦਾ ਐਲਾਨ ਕਰ ਸਕਦਾ ਹੈ?

3ਮੁਬਾਰਕ ਹਨ ਉਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ, ਉਹ ਜਿਹੜੇ ਹਮੇਸ਼ਾ ਸਹੀ ਕਰਦੇ ਹਨ।

4ਹੇ ਯਾਹਵੇਹ, ਜਦੋਂ ਤੂੰ ਆਪਣੇ ਲੋਕਾਂ ਉੱਤੇ ਦਯਾ ਦਿਖਾਉਂਦਾ ਹੈ ਤਾਂ ਮੈਨੂੰ ਚੇਤੇ ਰੱਖ, ਜਦੋਂ ਤੂੰ ਉਹਨਾਂ ਨੂੰ ਬਚਾਵੇ, ਤਾਂ ਮੇਰੀ ਵੀ ਸੰਭਾਲ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.